Gita Acharan |Punjabi

ਸ੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਸਵੈ ਧਰਮ (ਆਪਣਾ ਸੁਭਾਅ) ਇਕ ਪੂਰੇ ਨਿਪੰੁਨ ਪਰਾਧਰਮ (ਦੂਜਿਆਂ ਦਾ ਸੁਭਾਅ) ਤੋਂ ਚੰਗਾ ਹੁੰਦਾ ਹੈ, ਭਾਵੇਂ
ਕਿ ਪਹਿਲਾ ਵੀ ਯੋਗਤਾ ਰਹਿਤ ਹੋਵੇ। ਜਿਵੇਂ ਸਵੈਧਰਮ ਵਿੱਚ ਮਰਨਾ ਵੀ ਕਲਿਆਣਕਾਰੀ ਹੋ ਸਕਦਾ ਹੈ, ਪਰ ਪਰਾਧਰਮ ਵਿੱਚ ਇਹ ਭੈਅ
ਵਰਧਕ ਹੈ। ਇਸ ਲਈ ਇਹ ਜਟਿਲ ਸਲੋਕ ਸਾਡੇ ਮਨ ਵਿੱਚ ਸਪੱਸ਼ਟਤਾ ਤੋਂ ਵੱਧ ਸੰਦੇਹ ਪੈਦਾ ਕਰਦਾ ਹੈ (3.35)।

ਇਕ ਅਰਥ ਵਿੱਚ ਇਹ ਸਲੋਕ ਕੁਰੂਕਸ਼ੇਤਰ ਯੁੱਧ ਵਿੱਚ ਅਰਜਨ ਲਈ ਠੀਕ ਤਰ੍ਹਾਂ ਨਾਲ ਢੁੱਕਦਾ ਹੈ। ਅਰਜਨ ਕੋਲ ਉਸ ਸਮੇਂ ਤੱਕ ਯੋਧਾ
ਧਰਮ ਹੈ, ਅਤੇ ਅਗਲੇ ਸਮੇਂ ਵਿੱਚ ਉਹ ਸੰਤ ਬਣਨ ਦੀ ਇੱਛਾ ਰੱਖਦਾ ਹੈ। ਇਸ ਪਰਿਵਰਤਨ ਦੀ ਸੰਭਾਵਨਾ ਨਹੀਂ ਹੈ, ਅਤੇ ਸ੍ਰੀ ਕ੍ਰਿਸ਼ਨ ਇਸ
ਸਲੋਕ ਵਿੱਚ ਇਹੋ ਸੰਕੇਤ ਦੇ ਰਹੇ ਹਨ।

ਧਰਮ ਸਿਰਫ਼ ਇਕ ਹੈ ਪਰ ਅਸੀਂ ਇਸ ਨੂੰ ਵੱਖ-ਵੱਖ ਢੰਗਾਂ ਤੋਂ ਵੇਖਦੇ ਹਾਂ। ਜਿਵੇਂ ਇਕ ਕਹਾਵਤ ਅਨੁਸਾਰ ਪੰਜ ਅੰਨ੍ਹੇ ਇੱਕ ਹੀ ਹਾਥੀ ਨੂੰ
ਆਪਣੀ ਛੋਹ ਅਨੁਸਾਰ ਵੱਖ-ਵੱਖ ਤਰ੍ਹਾਂ ਨਾਲ ਵੇਖਦੇ ਹਨ। ਜੇ ਇਨ੍ਹਾਂ ਵਿੱਚੋਂ ਕੋਈ ਉਸ ਨੂੰ ਉਸਦੇ ਦੰਦ ਦੇ ਰੂਪ ਵਿੱਚ ਵੇਖਦਾ ਹੈ ਤਾਂ ਉਹ
ਉਸਦਾ ਸਵੈ ਧਰਮ ਹੈ। ਸਲੋਕ ਅੱਗੇ ਇਹ ਸੰਕੇਤ ਕਰਦਾ ਹੈ ਕਿ ਜੋ ਵਿਅਕਤੀ ਇਸ ਨੂੰ ਦੰਦ ਦੇ ਰੂਪ ਵਿੱਚ ਮੰਨਦਾ ਹੈ ਉਸ ਨੂੰ ਆਪਣੇ ਰਾਹ
ਦਾ ਅਨੁਸਰਣ ਕਰਦੇ ਰਹਿਣਾ ਚਾਹੀਦਾ ਹੈ, ਨਾ ਕਿ ਉਸ ਵਿਅਕਤੀ ਦੇ ਸੁੰਦਰ ਰੂਪ ਵਿੱਚ ਮੰਨੇ ਜਾਂਦੇ ਰੂਪ ਨੂੰ ਅਪਨਾਉਣ ਦੀ ਕੋਸ਼ਿਸ਼ ਕਰਨੀ
ਚਾਹੀਦੀ ਹੈ, ਜਿਹੜੇ ਉਸ ਨੂੰ ਪੈਰ ਜਾਂ ਉਸਦੀ ਪੂਛ ਦੇ ਰੂਪ ਵਿੱਚ ਮੰਨਦੇ ਹਨ।

ਅਗਲਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿਸਦੀ ਧਾਰਨਾ ਠੀਕ ਹੈ। ਉਹ ਸਾਰੇ ਹੀ ਆਪਣੇ-ਆਪਣੇ ਢੰਗ ਨਾਲ ਠੀਕ ਹਨ ਅਤੇ ਇਸੇ ਲਈ
ਸ੍ਰੀ ਕ੍ਰਿਸ਼ਨ ਕਿਸੇ ਇੱਕ ਮੱਤ ਦੀ ਦੂਜੇ ਨਾਲ ਤੁਲਨਾ ਕਰਨ ਨੂੰ ਉਤਸ਼ਾਹਿਤ ਨਹੀਂ ਕਰਦੇ, ਸਗੋਂ ਉਹ ਕਹਿੰਦੇ ਹਨ ਕਿ ਗੁਣ ਰਹਿਤ ਹੋਣ ਉੱਤੇ
ਵੀ ਸਵੈਧਰਮ ਦਾ ਪਾਲਨ ਕਰਨਾ ਚਾਹੀਦਾ ਹੈ।

ਧਰਮ ਬਿਜਲੀ ਦੇ ਸਮਾਨ ਹੈ ਜੋ ਸਾਡੇ ਘਰ ਅੰਦਰ ਹੁੰਦੀ ਹੈ ਅਤੇ ਜਿਹੋ ਜਿਹੇ ਉਪਕਰਣ ਨੂੰ ਉਹ ਸ਼ਕਤੀ ਦਿੰਦੀ ਹੈ ਉਸਦੇ ਅਧਾਰ ’ਤੇ ਉਹ
ਵੱਖ-ਵੱਖ ਰੂਪਾਂ ਵਿੱਚ ਪ੍ਰਗਟ ਹੁੰਦੀ ਹੈ। ਹਰ ਇਕ ਉਪਕਰਣ ਦਾ ਆਪਣਾ ਸੁਭਾਅ ਹੁੰਦਾ ਹੈ ਅਤੇ ਇਕ ਪੱਖਾ, ਟੀ.ਵੀ. ਬਣਨ ਦਾ ਸੁਪਨਾ ਨਹੀਂ
ਵੇਖ ਸਕਦਾ।

ਸ੍ਰੀ ਕ੍ਰਿਸ਼ਨ ਨੇ ਪਹਿਲਾਂ ਸੰਕੇਤ ਦਿੱਤਾ ਸੀ ਕਿ ਦਬਾਅ ਜਾਂ ਦਮਨ ਸਾਨੂੰ ਕਿਤੇ ਲੈ ਕੇ ਨਹੀਂ ਜਾ ਸਕਦਾ (3.33)। ਪਰਾਧਰਮ ਨੂੰ ਅਪਨਾਉਣ ਦਾ
ਅਰਥ ਹੈ ਕਿ ਸਵੈਧਰਮ ਨੂੰ ਦਬਾਉਣਾ। ਦਬਾਅ ਤੇ ਦਮਨ ਦੂਰ ਕਰਨ ਜਾਂ ਤਿਆਗਣ ਵੱਲ ਲੈ ਜਾਂਦਾ ਹੈ ਜਦੋਂ ਕਿ ਧਰਮ ਸਾਰੀਆਂ
ਵਿਅਕਤੀਗਤ ਧਾਰਨਾਵਾਂ ਦਾ ਮਿਲਾਪ ਹੈ, ਜਿਵੇਂ ਕਿ ਅੰਨ੍ਹੇ ਮਨੁੱਖਾਂ ਤੇ ਹਾਥੀ ਦੇ ਮਾਮਲੇ ਵਿੱਚ ਹੁੰਦਾ ਹੈ।

 

https://epaper.jagbani.com/clip?1885105


Contact Us

Loading
Your message has been sent. Thank you!